Kinne Badiyan Ch Langhe Tere Saal | Mister Paras Gill



ਕਿੰਨੇ ਬਦੀਆਂ ਚ ਲੰਘੇ ਤੇਰੇ ਸਾਲ
ਇਹ ਵੀ ਕਦੇ ਸੋਚਿਆ ਈ
ਤੇਰੇ ਕਾਲਿਆਂ ਤੋਂ ਚਿੱਟੇ ਹੋ ਗਏ ਵਾਲ
ਇਹ ਵੀ ਕਦੇ ਸੋਚਿਆ ਈ .....


1. ਜਿੰਦ ਆਪਣੀ ਨੂੰ ਐਵੇਂ ਕਰ ਖਰਾਬ ਨਾ
ਜ਼ਿੰਦਗੀ ਦੀ ਬਾਜ਼ੀ ਐਵੇਂ ਜਾਵੀਂ ਹਾਰ ਨਾ
ਨਹੀਂਓ ਕਿਸੇ ਨੇ ਵੀ ਜਾਣਾ ਤੇਰੇ ਨਾਲ
ਇਹ ਵੀ ਕਦੇ ਸੋਚਿਆ ਈ .....


2. ਦੁਨੀਆਂ ਵਾਲੇ ਛੱਡਦੇ ਦਿਲੋਂ ਜੰਜਾਲ ਤੂੰ
ਛੱਡਦੇ ਸੁਸਤੀ ਨਾਲੇ ਸੁਰਤ ਸੰਭਾਲ ਤੂੰ
ਤੁਰ ਜਾਵੀਂ ਨਾ ਕਿਤੇ ਵਿੱਚ ਪਤਾਲ
ਇਹ ਵੀ ਕਦੇ ਸੋਚਿਆ ਈ .....


3. ਬਦੀਆਂ ਦੇ ਰਸਤੇ ਬੰਦਿਆ ਭੁੱਲ ਕੇ ਜਾਵੀਂ ਨਾ
ਕੱਚੇ ਘੜੇ ਦੇ ਵਾਂਙੁ ਟੁੱਟ ਤੂੰ ਜਾਵੀਂ ਨਾ
ਬਣ ਜਾਵੀਂ ਨਾ ਤੂੰ ਕੱਖ ਤੇ ਪਰਾਲ
ਇਹ ਵੀ ਕਦੇ ਸੋਚਿਆ ਈ .....


4. ਵਚਨਾਂ ਦੀ ਗੱਲ ਤੂੰ ਬੰਦਿਆ ਸੋਚ ਵਿਚਾਰ ਲੈ
ਯਿਸੂ ਦੇ ਲਹੂ ਨਾਲ ਦਿਲ ਨੂੰ ਕਰ ਤੂੰ ਸਾਫ਼ ਲੈ
ਜੇ ਤੂੰ ਮੰਨੀ ਨਾ ਤਾਂ ਹੋਣਾ ਬੁਰਾ ਹਾਲ
ਇਹ ਵੀ ਕਦੇ ਸੋਚਿਆ ਈ ....

Post a Comment