ਦੱਸ ਹਾਂ ਸਿਤਾਰਿਆ ਵੇ ਪੈਂਡਾ ਕਿੰਨੀ ਦੂਰ ਏ
ਛੇਤੀ ਛੇਤੀ ਚੱਲ ਪਾਇਆ ਸੱਧਰਾਂ ਫਿਤੂਰ ਏ
1. ਹੋਲੀ ਹੋਲੀ ਤੁਰਨਾ ਏ ਗਿਆ ਤੇ ਨਹੀਂ ਥੱਕ ਤੂੰ
ਸਾਨੂੰ ਭਾਵੇਂ ਹੋਰ ਅੱਗੇ ਲਈ ਜਾ ਬੇਸ਼ੱਕ ਤੂੰ
ਤਾਂਘਾਂ ਵਾਲੇ ਨੈਣਾਂ ਉਹਨੂੰ ਤੱਕਣਾ ਜ਼ਰੂਰ ਏ।
2. ਤੁਰਦਿਆਂ ਰਾਹੀਆਂ ਦਿਆ ਰਹਿਬਰਾ ਸਿਆਣਿਆ
ਖ਼ਾਸ ਥਾਂ ਉੱਚੇਚਿਆਂ ਵੇ ਨਾਲ ਲੈਕੇ ਜਾਣਿਆ
ਤੇਰੇ ਵਿੱਚੋਂ ਦਿੱਸਦਾ ਏ ਸਾਨੂੰ ਉਹਦਾ ਨੂਰ ਏ।
3. ਤੈਨੂੰ ਤੇ ਸਿਤਾਰਿਆ ਵੇ ਰਾਹਾਂ ਦੀ ਪਛਾਣ ਏ
ਦਿਲ ਦੀਆਂ ਤਾਂਘਾ ਉੱਤੇ ਸਾਨੂੰ ਬੜਾ ਮਾਣ ਏ
ਅੱਗੋਂ ਰੱਬ ਜਾਣੇ ਜਿਵੇਂ ਉਹਨੂੰ ਮੰਜੂਰ ਏ।
4. ਤੇਰਿਆਂ ਇਸ਼ਾਰਿਆਂ ਨੇ ਦਿੱਤੀ ਜੋ ਗਵਾਹੀ ਏ
ਸਾਨੂੰ ਓਸੇ ਗੱਲ ਦੀ ਕਿਤਾਬਾਂ ਦੱਸ ਪਾਈ ਏ
ਵੱਖਰਾ ਜ਼ਮਾਨੇ ਨਾਲੋਂ ਇਹਦਾ ਦਸਤੂਰ ਏ।
.png)
Post a Comment