ਤਾਹੀਓਂ ਤੇਰਾ ਲੋਕਾਂ ਵਿੱਚ ਧੰਨਵਾਦ ਕਰਦਾ ਹਾਂ ਧੰਨਵਾਦ ਯਿਸ਼ੂ ਜੀ



ਨਵੇਂ ਸਾਲ ਤੇ ਨਵੀਂ ਸਦੀ ਨੂੰ ਯਾਦ ਕਰਦਾ ਹਾਂ ਤਾਹੀਓਂ ਤੇਰਾ ਲੋਕਾਂ ਵਿੱਚ ਧੰਨਵਾਦ ਕਰਦਾ ਹਾਂ
ਧੰਨਵਾਦ ਯਿਸ਼ੂ ਜੀ


1. ਅੱਜ ਤੋਂ ਪਹਿਲਾਂ ਲੋਕੀਂ ਜਿਹੜੇ ਕੂਚ ਜਹਾਨੋਂ ਕਰ ਗਏ
ਏਹ ਦਿਨ ਨਾ ਉਹ ਵੇਖ ਸਕੇ ਤੇ ਪਹਿਲਾਂ ਪਹਿਲਾਂ ਮਰ ਗਏ
ਮੈਂ ਉਹਨਾਂ ਤੋਂ ਚੰਗਾ ਨਹੀਂ ਫ਼ਰਿਆਦ ਕਰਦਾ ਹਾਂ।



2. ਸਾਲ ਮਹੀਨੇ ਗੁਜ਼ਰ ਗਏ ਤੂੰ ਰਾਖੀ ਕੀਤੀ ਮੇਰੀ
ਮੇਰੀ ਨਹੀਂ ਸੀ ਖੂਬੀ ਏਹ ਤਾਂ ਵਫਾਦਾਰੀ ਸੀ ਤੇਰੀ
ਮਹਿਮਾ ਤੇਰੀ ਤਾਹੀਓਂ ਮੈਂ ਦਿਨ ਰਾਤ ਕਰਦਾ ਹਾਂ।



3. ਨਵੇਂ ਸਾਲ ਵਿੱਚ ਨਵੀਂ ਹੀ ਜ਼ਿੰਦਗੀ ਦੇਦੇ ਯਿਸ਼ੂ ਮੈਂਨੂੰ
ਖੁਦ ਗਰਜੀ ਵਿੱਚ ਪੈਕੇ ਸਵਾਮੀ ਭੁੱਲ ਨਾ ਜਾਵਾਂ ਤੈਨੂੰ
ਤੇਰੀ ਸ਼ੁਕਰਗੁਜ਼ਾਰੀ ਦਾ ਮੈਂ ਰਾਗ ਕਰਦਾ ਹਾਂ।



4. ਨਵੀਂ ਸਦੀ ਵਿੱਚ ਨਵੀਆਂ ਗੱਲਾਂ ਸਿੱਖ ਲੈ ਆਪ ਰੰਗੀਲਾ
ਉਹ ਰੱਬ ਦਾ ਇਕਲੌਤਾ ਤੇਰਾ ਬਣ ਜਊ ਆਪ ਵਸੀਲਾ
ਗਿੱਲ ਖੁਸ਼ੀਪੁਰ ਵਾਲੇ ਦੀ ਵੀ ਬਾਤ ਕਰਦਾ ਹਾਂ।

Post a Comment