ਕੋਰਸ:
ਯਿਸੂ ਜੀ ਮੇਰਾ ਇਮਾਨ ਵਧਾ, ਨੇਹਚਾ ਵਧਾ ਪਿਆਰੇ,
ਯਿਸੂ ਜੀ ਮੇਰੀ ਸੇਵਾ ਵਧਾ, ਸੇਵਾ ਵਧਾ ਪਿਆਰੇ,
ਮੈਂ ਤੇਰਾ ਬਣ ਜਾਵਾਂ ਗਵਾਹ, ਜਾਵਾਂ ਗਵਾਹ ਪਿਆਰੇ।
੧.
ਘਾਟਾ ਮੇਰੀ ਨੇਹਚਾ ਦਾ ਤੂੰ ਪੂਰਾ ਕਰ ਦੇ,
ਖਾਲੀ ਮਨ ਆਤਮਾ ਨਾਲ ਭਰ ਦੇ, ਨਾਲ ਭਰ ਦੇ,
ਤੂੰ ਪਾਣੀ ਉੱਤੇ ਚਲਣਾ ਸਿਖਾ, ਚਲਣਾ ਸਿਖਾ ਪਿਆਰੇ,
ਮੈਂ ਤੇਰਾ ਬਣ ਜਾਵਾਂ ਗਵਾਹ, ਜਾਵਾਂ ਗਵਾਹ ਪਿਆਰੇ।
੨.
ਕਿਸੇ ਦਾ ਨਾ ਡਰ ਹੋਵੇ ਤੂੰ ਜਦੋਂ ਹੋਵੇ ਨਾਲ, ਤੂੰ ਜਦੋਂ ਹੋਵੇ ਨਾਲ,
ਰੋਗੀ ਚੰਗੇ ਹੋ ਜਾਣ ਮੇਰੇ ਪਰਛਾਵੇਂ ਨਾਲ, ਮੇਰੇ ਪਰਛਾਵੇਂ ਨਾਲ,
ਤੂੰ ਮੇਰੇ ਰਾਹੀਂ ਮੁਰਦੇ ਜਿਵਾਂ, ਮੁਰਦੇ ਜਿਵਾਂ ਪਿਆਰੇ,
ਮੈਂ ਤੇਰਾ ਬਣ ਜਾਵਾਂ ਗਵਾਹ, ਜਾਵਾਂ ਗਵਾਹ ਪਿਆਰੇ।
੩.
ਹਰ ਇਕ ਜਿੱਤੀ ਹੈ ਲੜਾਈ ਨੇਹਚਾ ਵਾਲਿਆਂ, ਲੜਾਈ ਨੇਹਚਾ ਵਾਲਿਆਂ,
ਕੰਧ ਸੀ ਯਾਰੀਹੋ ਵਾਲੀ ਢਹੀ ਨੇਹਚਾ ਵਾਲਿਆਂ, ਢਹੀ ਨੇਹਚਾ ਵਾਲਿਆਂ,
ਮੈਨੂੰ ਵੀ ਜਿੱਤ ਪਾਉਣੀ ਸਿਖਾ, ਪਾਉਣੀ ਸਿਖਾ ਪਿਆਰੇ,
ਮੈਂ ਤੇਰਾ ਬਣ ਜਾਵਾਂ ਗਵਾਹ, ਜਾਵਾਂ ਗਵਾਹ ਪਿਆਰੇ,
ਯਿਸੂ ਜੀ ਮੇਰੀ ਨੇਹਚਾ ਵਧਾ ਪਿਆਰੇ,
ਖੁਦਾਵੰਦ ਮੇਰੀ ਸੇਵਾ ਵਧਾ, ਸੇਵਾ ਵਧਾ ਪਿਆਰੇ।
Worshipper / Singer: Ps. Shamey Hans
Lyrics: Ps. Amanat Gill
Post a Comment