ਭਾਗਾਂ ਵਾਲੀ ਆਈ ਅੱਜ ਰਾਤ ਜੱਗ ਤੇ
ਗੁਨਾਹਗਾਰੋ ਆਈ ਏ ਨਜਾਤ ਜੱਗ ਤੇ
1. ਸਹਿ ਨਾ ਸਕਿਆ ਜਿਸ ਦਮ ਦੂਰੀ
ਆਮਦ ਹੋ ਗਈ ਬਹੁਤ ਜਰੂਰੀ
ਲੈਕੇ ਆਏ ਯਿਸ਼ੂ ਨੂੰ ਹਾਲਾਤ ਜੱਗ ਤੇ।
2. ਹੋ ਗਏ ਗ਼ਮ ਦੇ ਦੂਰ ਹਨੇਰੇ
ਖੁਸ਼ੀਆਂ ਹੀ ਖੁਸ਼ੀਆਂ ਚਾਰ ਚੁਫੇਰੇ
ਯਿਸ਼ੂ ਦੀ ਏ ਸਾਰੀ ਕਰਾਮਾਤ ਜੱਗ ਤੇ।
3. ਦੁਲਹਨ ਤੇਰੇ ਪਿਆਰ ਸਤਾਇਆ
ਅਰਸ਼ੋਂ ਲਾੜਾ ਫਰਸ਼ ਤੇ ਆਇਆ
ਆਈ ਨਾਲੇ ਦੂਤਾਂ ਦੀ ਬਾਰਾਤ ਜੱਗ ਤੇ।
Post a Comment