ਯਿਸ਼ੂ ਮੁਕਤੀ ਦਾ ਦਾਨ ਲੈਕੇ ਆਇਆ ਤੇ ਗਲੀ ਗਲੀ ਵੰਡਦਾ ਫਿਰੇ



ਯਿਸ਼ੂ ਮੁਕਤੀ ਦਾ ਦਾਨ ਲੈਕੇ ਆਇਆ
ਤੇ ਗਲੀ ਗਲੀ ਵੰਡਦਾ ਫਿਰੇ
ਦੂਤਾਂ ਆਕੇ ਮੰਗਲ ਗਾਇਆ
ਤੇ ਗਲੀ ਗਲੀ ਵੰਡਦਾ ਫਿਰੇ


1. ਨਬੀਆਂ ਵਾਲੀਆਂ ਪੇਸ਼ ਨਗੋਈਆਂ
ਵੇਖੋ ਅੱਜ ਉਹ ਪੂਰੀਆਂ ਹੋਈਆਂ ਜੀ ਪੂਰੀਆਂ ਹੋਈਆਂ
ਯਿਸ਼ੂ ਰੱਬ ਨੇ ਨਾਮ ਰੱਖਾਇਆ । ਗਲੀ.........


2. ਅਰਸ਼ਾਂ ਵਾਲਾ ਫਰਸ਼ ਤੇ ਆਇਆ
ਆਦਮੀ ਵਾਲਾ ਰੂਪ ਵਟਾਇਆ ਜੀ ਰੂਪ ਵਟਾਇਆ
ਵਿੱਚ ਖੁਰਲੀ ਦੇ ਡੇਰਾ ਲਾਇਆ । ਗਲੀ.........


3. ਦਰਸ਼ਨ ਪਾਇਆ ਅਯਾਲੀਆਂ ਆਕੇ
ਮੱਥਾ ਟੇਕਿਆ ਭੇਂਟ ਚੜ੍ਹਾ ਕੇ ਜੀ ਭੇਂਟ ਚੜ੍ਹਾ ਕੇ
ਉਹਨਾਂ ਲੱਖ ਲੱਖ ਸ਼ੁਕਰ ਮਨਾਇਆ। ਗਲੀ......

Post a Comment