ਅੱਜ ਵੇਖੋ ਲੋਕੋ ਚਰਨੀ ਹੈ ਚਮਕਾਂ ਮਾਰਦੀ



ਅੱਜ ਦਿਨ ਖੁਸ਼ੀਆਂ ਦਾ ਆਇਆ ਏ
ਯਿਸ਼ੂ ਘਰ ਮਰਿਯਮ ਦੇ ਜਾਇਆ ਏ
ਉਹ ਤੇ ਸੱਚਮੁੱਚ ਆਪ ਖੁਦਾਇਆ ਏ
ਕੋਈ ਹੱਦ ਨਹੀਂ ਉਹਦੇ ਪਿਆਰ ਦੀ
ਅੱਜ ਵੇਖੋ ਲੋਕੋ ਚਰਨੀ ਹੈ ਚਮਕਾਂ ਮਾਰਦੀ
1. ਇੱਕ ਦੂਤ ਸਵਰਗੋਂ ਆਇਆ ਏ
ਮਰਿਯਮ ਨੂੰ ਖ਼ਬਰ ਸੁਣਾਈ ਏ
ਤੂੰ ਧੰਨ ਤੇ ਪਾਕ ਹੈਂ ਮਰਿਯਮ
ਤੇਰਾ ਆਪ ਖੁਦਾ ਸਹਾਈ ਏ
ਤੇਰੇ ਘਰ ਪੈਦਾ ਉਹ ਹੋਵੇਗਾ
ਮੁਕਤੀ ਜਿਸ ਤੋਂ ਸੰਸਾਰ ਦੀ । ਅੱਜ ਵੇਖੋ...........

2. ਸਭ ਵੇਖਕੇ ਓਸਦੀ ਕੁਦਰਤ ਨੂੰ
ਤਾਂ ਲੋਕ ਹੈਰਾਨ ਹੋ ਜਾਵਣਗੇ
ਜਦ ਅੰਨੇ ਲੰਗੜੇ ਲੂਲੇ ਤੇ
ਮੁਰਦੇ ਜ਼ਿੰਦਾ ਉਹ ਪਾਵਣਗੇ
ਹਰ ਥਾਂ ਤੇ ਮੱਚੂ ਧੁੰਮ ਜਦੋਂ
ਦੁਨੀਆ ਦੇ ਸਿਰਜਨਹਾਰ ਦੀ । ਅੱਜ ਵੇਖੋ...........

3. ਪਿੰਡ ਲੇਹਲਾਂ ਦੇ ਸਭ ਲੋਕ ਵੀ ਵੇਖੋ
ਖੁਸ਼ੀਆਂ ਅੱਜ ਮਨਾਉਂਦੇ ਨੇ
ਰਾਜੂ ਅਤੇ ਰੰਗੀਲਾ ਗੀਤਾਂ
ਦੇ ਵਿੱਚ ਸੱਚ ਸੁਣਾਉਂਦੇ ਨੇ
ਹਰ ਪਾਸੇ ਵੇਖੋ ਭਰ ਗਏ ਨੇ
ਅੱਜ ਖੁਸ਼ੀਆਂ ਦੇ ਭੰਡਾਰ ਜੀ । ਅੱਜ ਵੇਖੋ...........

Post a Comment