ਓ ਪਾਪੀ ਬੰਦੇ

ਓ ਪਾਪੀ ਬੰਦੇ ਸੁਣ ਕੇ ਆ ਯਿਸ਼ੂ ਦੀ ਅਵਾਜ 

ਦੇਵੇਗਾ ਯਿਸ਼ੂ ਅੱਜ ਨਜਾਤ-

ਉਹ ਪਾਪੀ 


1) ਲੈ ਕੇ ਆਜਾ ਬੋਝ ਨਾਲ ਸਾਰੇ ਰੋਗ 

ਤੇਰੀ ਉਡੀਕ ਵਿੱਚ ਖੜਾ 

ਉਹ ਕਰਕੇ ਸ਼ਮਾਂ ਦੇਵੇਗਾ ਅਰਾਮ

 ਵਕਤ ਸੁਨਿਹਰੀ ਨਾਂ ਗਵਾ- ਓ ਪਾਪੀ 


2) ਸੁਣ ਲੈ ਯਿਸ਼ੂ ਦਾ ਇਹ ਫਰਮਾਨ 

ਅੰਮ੍ਰਿਤ ਜਲ ਆ ਕੇ ਲੈ 

ਫਿਰ ਪਿਆਸ ਐਸੀ ਨਾ ਹੋਵੇਗੀ वਭੀी 

ਵੱਗਦਾ ਰਹੇਗਾ ਦਰਿਆ-ਓ ਪਾਪੀ 


3) ਫੁੱਲਾਂ ਦੇ ਵਾਂਗਰ ਹੈ ਤੇਰੀ ਸ਼ਾਨ 

ਮਿਟ ਜਾਏਗਾ ਘਾਹ ਦੀ ਤਰ੍ਹਾਂ 

ਫਿਰ ਦਿਨ ਸੁੱਖ ਦੇ ਨਾ ਆਵਣਗੇो 

ਸਦਾ ਰਹੇਂਗਾ ਤੂੰ ਲਾਚਾਰ- ਓ ਪਾਪੀ 


4) ਮਿਲੇਗਾ ਨਹੀਂ ਤੈਨੂੰ ਸੱਚਾ ਵਚਨ 

ਭਾਂਵੇ ਤੂੰ ਲੱਭਦਾ ਫਿਰੇਂ 

ਨਾ ਇਸ ਜਹਾਂ ਨਾਂ ਥੱਲੇ ਅਸਮਾਨ 

ਬਾਣੀ ਦਾ ਪੈ ਜਾਏਗਾ ਕਾਲ-ਓ ਪਾਪੀ

Post a Comment