ਐ ਪਾਕ ਖੁਦਾਵੰਦ ਮੇਰੇ, ਮੇਰੇ ਦਿਲ ਨੂੰ ਪਾਕ ਸਾਫ ਕਰੋ,
ਡਿੱਗਿਆ ਹਾਂ ਚੁੱਕ ਉਠਾਓ, ਮੇਰਾ ਬੇੜਾ ਬੰਨੇ ਲਾਓ,
ਮੇਰੀ ਅਰਜ਼ ਉੱਤੇ ਕੰਨ ਲਾ ਕੇ, ਮੇਰੀ ਹਰ ਖਤਾ ਨੂੰ ਮਾਫ ਕਰੋ
1 ਹੋਰ ਕੀਹਦੇ ਦਰ ਤੇ ਜਾਵਾਂ ਮੈਂ
ਕੀਹਦਾ ਜਾ ਕੇ ਕੁੰਡਾ ਖੜਕਾਂਵਾਂ ਮੈਂ,
ਕੋਈ ਹਾਲ ਮੇਰੇ ਦਾ ਮਹਿਰਮ ਨਾ,
ਕਿਹਨੂੰ ਆਪਣਾ ਦਰਦ ਸੁਣਾਵਾ ਮੈਂ
ਮੈਥੋਂ ਬੇ-ਮੁੱਖ ਹੋ ਗਏ ਨੇ ਸਾਰੇ .
ਤੁਸੀਂ ਪਲਕਾਂ ਚ ਮੇਰੀ ਵਾਸ ਕਰੋ
से भाव
2 ਆਪਣੇ ਲਹੂ ਦੇ ਨਾਲ ਮਸਾ ਕਰਦੋ
ਖਾਲੀ ਮੇਰੀ ਆਸ਼ੀਸ਼ਾਂ ਨਾਲ ਝੋਲੀ ਭਰਦੋ
ਦੁੱਖਾਂ ਵਾਲੀ ਕੈਦ ਤੋਂ ਛੁਡਾਉਣ ਦੇ ਲਈ,
ਮੇਰੇ ਉੱਤੇ ਨਜਰ ਕਰਮ ਕਰਦੋ
ਆਵੇ-ਏ- ਹਿਆਤ ਦਾ ਪਿਲਾ ਕੇ ਮੈਨੂੰ ਜਾਮ,
ਦੂਰ ਮੇਰੀ ਸਦਾ ਲਈ ਪਿਆਸ ਕਰੋ
से याव
3 ਬੋਝ ਹੇਠਾਂ ਦੱਬੀ ਮੇਰੀ ਜਿੰਦ ਕਮਜੋਰ,
ਸਹਿਣ ਹੋਣੇ ਇਹਦੇ ਕੋਲੋਂ ਦੁਖੜੇ ਨਾ ਹੋਰ,
ਆਪਣੇ ਫਜ਼ਲ ਨਾਲ ਕਹੇ ਵਿਕਰਮ,
ਦੂਰ ਕਰੋ ਗਮਾਂ ਵਾਲੀ ਘਟਾ ਘਨਘੇਰ,
ਮੇਰੇ ਉੱਤੇ ਕਰਕੇ ਦੁਆ ਆਪਣੀ,
ਮਨ ਦੇ ਪੂਰੇ ਇਕਰਾਰ ਕਰੋ
ਐ ਪਾਕ ਖੁਦਾਵੰਦ ਮੇਰੇ
.png)
Post a Comment