ਯਿਸ਼ੂ ਜੀ ਅੱਜ ਜਨਮ ਲਿਆ





ਹੋਈਆਂ ਜੱਗ ਵਿੱਚ ਚੈਨ ਤਸੱਲੀਆਂ
ਯਿਸ਼ੂ ਜੀ ਅੱਜ ਜਨਮ ਲਿਆ
ਉਹਨੇ ਚਰਨੀ ਚ ਥਾਵਾਂ ਆਕੇ ਮੱਲੀਆਂ
ਯਿਸ਼ੂ ਜੀ ਅੱਜ ਜਨਮ ਲਿਆ

1. ਬੇਰੰਗੀ ਦੁਨੀਆਂ ਨੂੰ ਰੰਗ ਅੱਜ ਚੜਿਆ
ਖੁਸ਼ੀਆਂ ਦੇ ਨਾਲ ਸਾਰਾ ਜੱਗ ਅੱਜ ਭਰਿਆ
ਪਾਲਾਂ ਬੰਨ੍ਹ ਬੰਨ੍ਹ ਆਉਂਦੇ ਲੋਕੀਂ ਦਰਸ਼ਨ ਪਾਉਂਦੇ
ਗੱਲਾਂ ਪੂਰੇ ਸੰਸਾਰ ਵਿੱਚ ਚੱਲੀਆਂ ।

2. ਚੰਨ ਤਾਰੇ ਅੰਬਰਾਂ ਚ ਵੇਖ ਵੇਖ ਹੱਸਦੇ
ਅਰਸ਼ਾਂ ਤੇ ਖੁਸ਼ੀ ਦਾ ਸਬੂਤ ਉਹ ਵੀ ਦੱਸਦੇ
ਵਿੱਚ ਸਵਰਗਾਂ ਦੇ ਬੈਠਾ ਹੱਸੇ ਬਾਪ ਆਸਮਾਨੀ
ਜਿਹਨੇ ਦੂਤ ਹੱਥ ਖਬਰਾਂ ਸੀ ਘੱਲੀਆਂ ।

3. ਫੁੱਲ ਬਰਸਾਉਂਦੀਆਂ ਨੇ ਦੂਤਾਂ ਦੀਆਂ ਟੋਲੀਆਂ
ਖੁਸ਼ੀਆਂ ਨੇ ਜੱਗ ਵਿੱਚ ਅੱਜ ਅਣਤੋਲੀਆਂ
ਬੱਚੇ ਬੁੱਢੇ ਤੇ ਜਵਾਨ ਵੇਖੋ ਸਾਰਾ ਹੀ ਜਹਾਨ
ਅੱਜ ਖੁਸ਼ੀਆਂ ਨਾ ਜਾਂਦੀਆਂ ਏ ਝੱਲੀਆਂ।

4. ਮੱਚ ਗਈਆਂ ਧੁੰਮਾ ਵਿੱਚ ਸਾਰੇ ਸੰਸਾਰ ਜੀ
ਘਰ ਘਰ ਗਾਉਂਦੇ ਲੋਕੀਂ ਉਹਦੀ ਜੈ ਜੈਕਾਰ ਜੀ
ਸੱਚ ਲਿਖਦਾ ਏ ਤਾਹੀਓਂ ਸੱਤਾ ਖੁਸ਼ੀਪੁਰ ਵਾਲਾ
ਗੱਲਾਂ ਸੁਣ ਸੁਣ ਥੋਮਸ ਤੋਂ ਸਵੱਲੀਆਂ ।

Post a Comment