ਯਿਸ਼ੂ ਰਾਜਿਆਂ ਦੇ ਰਾਜੇ ਦਾ ਅੱਜ ਜਨਮ ਦਿਹਾੜਾ ਏ


ਕੋਈ ਹੈਪੀ ਕ੍ਰਿਸਮਿਸ ਕਹੇ
ਕੋਈ ਮੈਰੀ ਕ੍ਰਿਸਮਿਸ ਕਹੇ
ਬੜਾ ਲੱਗਦਾ ਪਿਆਰਾ ਏ
ਯਿਸ਼ੂ ਰਾਜਿਆਂ ਦੇ ਰਾਜੇ ਦਾ
ਅੱਜ ਜਨਮ ਦਿਹਾੜਾ ਏ


੧. ਘਰ ਨਾਲੇ ਚਰਚ ਸਜਾਏ ਓਹਦੇ ਲੋਕਾਂ ਨੇ
ਛੱਤਾਂ ਉੱਤੇ ਤਾਰੇ ਚਮਕਾਏ ਓਹਦੇ ਨੇ
ਵੱਡੇ ਦਿਨ ਦੀ ਵਧਾਈ ਦੇਣ ਆਪੋ ਵਿੱਚ ਭਾਈ
ਕਿੰਨ੍ਹਾਂ ਅਜਬ ਨਜ਼ਾਰਾ ਏ
ਯਿਸ਼ੂ ਰਾਜਿਆਂ ਦੇ ਰਾਜੇ ਦਾ.......


੨. ਲੋਕੀ ਕਹਿੰਦੇ ਨਬੀਆਂ ਭਵਿੱਖਵਾਣੀ ਕੀਤੀ ਸੀ
ਕੋਈ ਕਹਿੰਦਾ ਦੂਤਾਂ ਨੇ ਵੀ ਗੱਲਬਾਤ ਕੀਤੀ ਸੀ
ਛਾਈਆਂ ਰੌਣਕਾਂ ਚੁਫ਼ੇਰੇ ਖਿੜੇ ਖੁਸ਼ੀਆਂ ਦੇ ਵਿਹੜੇ
ਨੱਚੇ ਜੱਗ ਅੱਜ ਸਾਰਾ ਏ
ਯਿਸ਼ੂ ਰਾਜਿਆਂ ਦੇ ਰਾਜੇ ਦਾ.......


੩. ਬਾਣੀ ਦੀਆਂ ਲਿਖਤਾਂ ਤੇ ਹੋ ਰਿਹਾ ਵਿਚਾਰ ਏ
ਵੱਖ-ਵੱਖ ਵਿਸ਼ਿਆਂ ਤੇ ਹੁੰਦਾ ਪਰਚਾਰ ਏ
ਕਿਤੇ ਚਰਨੀ ਦੀ ਗੱਲ ਕਿਤੇ ਤੱਕੋ ਓਹਦੇ ਵੱਲ
ਜਿਹਨੇ ਆਉਣਾ ਦੋਬਾਰਾ ਏ
ਯਿਸ਼ੂ ਰਾਜਿਆਂ ਦੇ ਰਾਜੇ ਦਾ.......

Post a Comment

Did this song touch your heart? Share your experience, testimony, or prayer request below. Let’s glorify God together.