ਖ਼ਤਮ ਕਾਲੀ ਗਮਾਂ ਦੀ ਰਾਤ ਹੋਈ,
ਇੱਕ ਜੋਤੀ ਉੱਤਰੀ ਨੂਰ ਖ਼ੁਦਾਇਆ,
ਕੁੱਲ ਦੁਨੀਆਂ ਲਈ ਨਜਾਤ ਹੋਈ...
ਆਇਆ ਹੈ ਨੂਰ ਇਲਾਹੀ, ਕੇ ਆਓ ਰਲ਼ ਦੇਵੋ ਵਧਾਈ,
ਦੁਨੀਆਂ ਨੂੰ ਦੇਣ ਲਈ ਰਿਹਾਈ, ਕੇ ਆਓ ਰਲ਼ ਦੇਵੋ ਵਧਾਈ,
1. ਜ਼ਿਬਰਾਈਲ ਫ਼ਰਿਸ਼ਤਾ ਆਇਆ,
ਮਾਂ ਮਰੀਅਮ ਨੂੰ ਆਖ ਸੁਣਾਇਆ,
ਕਿਹੜੀ ਗੱਲੋਂ ਤੂੰ ਘਬਰਾਵੇਂ,
ਹੋਇਆ ਤੇਰੇ ਤੇ ਫ਼ਜ਼ਲ ਖੁਦਾਇਆ,
ਕਿਰਪਾ ਖੁਦਾ ਦੀ ਹੈ ਤੂੰ ਪਾਈ,
ਕੇ ਆਓ ਰਲ਼ ਦੇਵੋ ਵਧਾਈ......
2. ਨਬੀਆਂ ਨੇ ਸੀ ਜੋ ਫ਼ਰਮਾਇਆ,
ਸਭ ਕੁਛ ਉਹ ਪੂਰਾ ਕਰ ਆਇਆ,
ਰਾਹ ਤੇ ਸੱਚਾਈ ਜੀਵਨ ਜਿਹੜਾ,
ਇਜ਼ਰਾਏਲ ਦਾ ਰਾਜਾ ਆਇਆ,
ਦੇਣ ਲਈ ਪਾਪਾਂ ਤੋਂ ਰਿਹਾਈ,
ਕੇ ਆਓ ਰਲ਼ ਦੇਵੋ ਵਧਾਈ......
3. ਦੂਰੋਂ ਮਜੂਸੀ ਚੱਲ ਕੇ ਆਏ,
ਸੋਨਾ, ਮੁਰ, ਲੁਬਾਨ ਲਿਆਏ,
ਪੂਰੀਆਂ ਹੋਈਆਂ ਦਿੱਲ ਦੀਆਂ ਚਾਂਵਾਂ,
ਯਿੱਸੂ ਜੀ ਦੇ ਦਰਸ਼ਣ ਪਾਏ,
ਜਾਵੇ ਨਾ ਖੁਸ਼ੀ ਇਹ ਸੰਭਾਲੀ,
ਕੇ ਆਓ ਰਲ਼ ਦੇਵੋ ਵਧਾਈ.......
Post a Comment