ਧੰਨ ਮਰਿਯਮ ਔਰਤ ਕੱਲੀ



ਧੰਨ ਮਰਿਯਮ ਔਰਤ ਕੱਲੀ
ਜਿਸ ਤੇ ਹੋਈ ਨਜ਼ਰ ਸਵੱਲੀ
ਜਿਸ ਨੂੰ ਰੱਬ ਨੇ ਚੁੱਣਿਆ ਏ
ਜਿਹਨੇ ਸਾਰਾ ਜੱਗ ਬਚਾਇਆ
ਮਰਿਯਮ ਓਸ ਨੂੰ ਜਣਿਆਂ ਏ
ਧੰਨ ਧੰਨ ਮਰਿਯਮ ਮਾਂ ਧੰਨ ਧੰਨ ਯਿਸ਼ੂ ਨਾਂ

1. ਧੰਨ ਹੈ ਮਰਿਯਮ ਔਰਤਾਂ ਵਿੱਚੋਂ ਬੇਟੀ ਰੱਬ ਦੀ ਏ
ਜਿਹਦੀ ਗੋਦੀ ਦੇ ਵਿੱਚ ਲਾਲ ਖੇਡੇ ਉਹਨੂੰ ਸੋਭਾ ਜੱਗ ਦੀ ਏ
ਪਵਿੱਤਰ ਆਤਮਾ ਓਸਦੇ ਆਣ ਦੁਆਲੇ ਤਣਿਆਂ ਏ ।

2. ਅਰਸ਼ਾਂ ਦੇ ਚੰਨ ਤਾਰੇ ਰਲ ਮਿਲ ਖੁਸ਼ੀ ਮਨਾਉਂਦੇ ਸੀ
ਸਵਰਗਾਂ ਵਿੱਚੋਂ ਦੂਤ ਓਸਤੇ ਫੁੱਲ ਬਰਸਾਉਂਦੇ ਸੀ
ਯਿਸ਼ੂ ਨਾਸਰੀ ਪੈਦਾ ਹੋਇਆ ਏਹ ਤਾਂ ਸਭਨੇ ਸੁਣਿਆ ਏ।

3. ਝੂਮ ਰਹੀ ਸੀ ਧਰਤੀ ਜ਼ਾਹਿਰ ਹੋਈ ਖੁਦਾਈ ਏ
ਉਹ ਫੁੱਲਾਂ ਵਾਂਗੂ ਮਹਿਕੇ ਰੱਬ ਨੇ ਸ਼ਾਨ ਵਧਾਈ ਏ
ਉਹ ਬੰਦਗੀ ਕਰਦੀ ਰੱਬ ਦੀ ਪਿਆਰ ਐਸਾ ਬਣਿਆਂ ਏ।

4. ਉਹਦੀ ਪ੍ਰੀਤ ਸਾਰੇ ਜੱਗ ਨਾਲ ਉਹ ਖੁਦਾ ਤੋਂ ਡਰਦੀ ਸੀ
ਵਾਂਗ ਸਾਗਰ ਦੇ ਪੂਜਾ ਸੱਚੇ ਰੱਬ ਦੀ ਕਰਦੀ ਸੀ
ਉਹ ਲੱਖਾਂ ਔਰਤਾਂ ਚੋਂ ਧੰਨ ਸੀ ਤਾਂ ਖੁਦਾ ਨੇ ਚੁਣਿਆ ਏ।

Post a Comment