ਮਿੱਠਾ ਨਾਮ ਯਹੋਵਾਹ ਦਾ ਮੇਰੇ ਦਿਲ ਵਿੱਚ ਵੱਸ ਜਾਵੇ
... minutes read
ਮਿੱਠਾ ਨਾਮ ਯਹੋਵਾਹ ਦਾ ਮੇਰੇ ਦਿਲ ਵਿੱਚ ਵੱਸ ਜਾਵੇ
ਯਿਸ਼ੂ ਰਾਜਾ ਦੇ ਖ਼ਜ਼ਾਨਿਆਂ ਚੋਂ ਮੈਨੂੰ ਬਰਕਤ ਮਿਲ ਜਾਵੇ
1. ਮੇਰਾ ਬਲ ਵੀ ਯਹੋਵਾਹ ਏ ਤੇ ਚੱਟਾਨ ਯਹੋਵਾਹ ਏ
ਮੇਰਾ ਅੱਜ ਵੀ ਯਹੋਵਾਹ ਏ ਮੇਰਾ ਕੱਲ ਵੀ ਯਹੋਵਾਹ ਏ
ਖੁਦਾ ਅੱਜ ਤੇਰੀ ਬੰਦਗੀ ਚੋਂ ਤੇਰੀ ਰੂਹ ਦਾ ਮਸਹ ਆਵੇ।
ਮਿੱਠਾ ਨਾਮ.............
2. ਲਾਈਆਂ ਅੱਖੀਆਂ ਸੀਯੋਨ ਵੱਲਨੂੰ ਅੱਜ ਦਰਸ਼ ਦਿਖਾਦੇ ਮੈਨੂੰ
ਇਹਨਾਂ ਪਾਪਾਂ ਦੇ ਸਮੁੰਦਰਾਂ ਚੋਂ ਅੱਜ ਪਾਰ ਲੰਘਾਦੇ ਮੈਨੂੰ
ਮੈਨੂੰ ਵਿੱਚ ਅਸਮਾਨਾਂ ਦੇ ਯਿਸ਼ੂ ਰਾਜਾ ਹੀ ਨਜ਼ਰ ਆਵੇ।
ਮਿੱਠਾ ਨਾਮ.............
3. ਮੈਨੂੰ ਰੱਖੀ ਖੁਦਾ ਸਾਂਭ ਸਾਂਭ ਕੇ ਕਦੇ ਛਲ ਨਾ ਕਪਟ ਆਵੇ
ਸੋਟੀ ਲਾਠੀ ਵਾਲੀ ਤਾੜਨਾ ਰੱਖੀਂ ਮੇਰੇ ਵਿੱਚ ਨਾ ਘਮੰਡ ਆਵੇ
ਜ਼ਿੰਦਗੀ ਚ ਯਹੋਵਾਹ ਦੀ ਵੱਡੀ ਸਾਰਿਆਂ ਤੋਂ ਥਾਂ ਹੋਵੇ।
ਮਿੱਠਾ ਨਾਮ.............
4. ਤੈਥੋਂ ਕੁੱਝ ਅਣਹੋਣਾ ਨਹੀਂ ਤੂੰ ਤੇ ਸਭ ਕਰ ਸਕਦਾ ਏਂ
ਖ਼ਾਲੀ ਆਉਣ ਵਾਲਿਆਂ ਦੀ ਤੂੰ ਝੋਲੀ ਭਰ ਸਕਦਾ ਏਂ
ਅੱਜ ਖ਼ਾਲੀ ਜਿਹੜਾ ਆਇਆ ਏ ਉਹ ਖ਼ਾਲੀ ਨਾ ਜਾਵੇ।
ਮਿੱਠਾ ਨਾਮ.............
Labels:
Punjabi
Post a Comment