ਪਾਪ ਦੀ ਮਜਦੂਰੀ

ਪਾਪ ਦੀ ਮਜਦੂਰੀ ਮੌਤ ਕਹਿੰਦਾ ਹੈ ਕਲਾਮ 

ਵੇਲਾ ਬੀਤਦਾ ਜਾਵੇ 

ਬੰਦੇ ਜੱਪ ਯਿਸ਼ੂ ਦਾ ਨਾਮ 



1 ਇਸ ਦੁਨੀਆਂ ਵਿੱਚ ਪਾਪ ਕਮਾਉਣਾ, 

ਨਰਕਾਂ ਦੇ ਵਿੱਚ ਜਾਵੇਂਗਾ 

ਜਦੋਂ ਪਵੇਗਾ ਅੱਗ ਵਿੱਚ ਸੜਨਾ 

ਫਿਰ ਬੰਦਿਆ ਪਛਤਾਵੇਂਗਾ 

ਫਿਰ ਪਛਤਾਉਣਾ ਕੰਮ ਨੀ ਆਉਣਾ 

ਅੱਖਾਂ ਦਾ ਰੋਣਾ ਦੰਦਾਂ ਦਾ ਪ੍ਰੀਣਾ ਮਿਲੇਗਾ ਨਹੀਂ ਅਰਾਮ ..... 

ਵੇਲਾ ਬੀਤਦਾ .. 


2 ਹੁੱਕਾ ਸਿਗਰਟ ਪਾਨ ਤੰਬਾਕੂ 

ਇਹ ਸਭ ਤੇਰੀ ਜਾਨ ਦੇ ਡਾਕੂ 

ਆਪਣੀ ਗਰਦਨ ਉਤੇ ਬੰਦਿਆ. 

ਆਪੇ ਹੀ ਕਿਉਂ ਰੱਖੇ ਚਾਕੂ 

ਭੰਗ ਸ਼ਰਾਬਾਂ ਵਿੱਚ ਕਬਾਬਾਂ .....

ਬਣਿਆ ਫਿਰੇ ਗੁਲਾਮ ..... 

ਵੇਲਾ ਬੀਤਦਾ 


3 ਬੀਬੀ ਉੱਠ ਕੇ ਵੀਰਵਾਰ ਨੂੰ ਜਾ ਮੜੀ ਤੇ ਬਹਿੰਦੀ ਏ- – 

ਬਾਬਾ ਕਰਦੇ ਮਿਹਰ ਮੇਰੇ 'ਤੈ ਹਾੜੋਂ ਪਾ-ਪਾ ਕਹਿੰਦੀ ਏ 

ਕਬਰਾਂ ਉੱਤੇ ਮੱਥਾ ਰਗੜਦੀ, 

ਰੱਬ ਦੇ ਬੰਦਿਆਂ ਨਾਲ ਝਗइरी 

ਭੁੱਲੀ ਸੱਚਾ ਨਾਮ ..... ਵੇਲਾ ਬੀउਦਾ

Post a Comment