ਅੱਜ ਦਿਨ ਖੁਸ਼ੀਆਂ ਦਾ ਪੁੱਤਰ ਖੁਦਾ ਦਾ ਆਇਆ



ਅੱਜ ਦਿਨ ਖੁਸ਼ੀਆਂ ਦਾ ਪੁੱਤਰ ਖੁਦਾ ਦਾ ਆਇਆ
ਬੱਲੇ ਬੱਲੇ 25 ਦਿਸੰਬਰ ਚਰਨੀ ਡੇਰਾ ਲਾਇਆ

1. ਮਾਂ ਮਰਿਯਮ ਨੂੰ ਮਿਲਣ ਵਧਾਈਆਂ
ਚਾਰੇ ਪਾਸੇ ਹੋ ਰੁਸ਼ਨਾਈਆਂ
ਫਰਿਸ਼ਤਿਆਂ ਨੇ ਵੀ ਘੋੜੀਆਂ ਗਾਈਆਂ
ਸਭ ਨੂੰ ਆਖ ਸੁਣਾਇਆ। ਅੱਜ...........

2. ਯੂਸਫ ਮਰਿਯਮ ਕੋਲ ਖਲੋਇਆ
ਬਾਲਕ ਕਪੱੜੇ ਵਿੱਚ ਲੁਕੋਇਆ
ਅੰਮ੍ਰਿਤ ਸੋਮਾ ਪ੍ਰਗਟ ਹੋਇਆ
ਯਿਸ਼ੂ ਨਾਮ ਰੱਖਾਇਆ । ਅੱਜ...........

3. ਮਿਟ ਗਈ ਧੁੰਦ ਜਦ ਚਾਨਣ ਹੋਇਆ
ਰਹਿਮਤ ਦਾ ਉਹਨੇ ਮੀਂਹ ਬਰਸਾਇਆ
ਦੁਖੀਆਂ ਦਾ ਉਹਨੇ ਦਰਦ ਵੰਡਾਇਆ
ਸੱਭ ਨੂੰ ਗਲ ਨਾਲ ਲਾਇਆ। ਅੱਜ.........

Post a Comment