ਚਰਨੀ ਵਿੱਚ ਡੇਰਾ ਲਾਇਆ ਏ



ਚਰਨੀ ਵਿੱਚ ਡੇਰਾ ਲਾਇਆ ਏ
ਪੁੱਤ ਰੱਬ ਦਾ ਦੁਨੀਆਂ ਤੇ ਆਇਆ ਏ
ਮੇਰੀ ਉਜੜੀ ਪੁਜੜੀ ਜ਼ਿੰਦਗੀ ਨੂੰ
ਯਿਸ਼ੂ ਨੇ ਆਣ ਵਸਾਇਆ ਏ
1. ਨਬੀਆਂ ਤੋਂ ਉੱਚੀ ਸ਼ਾਨ ਉਹਦੀ
ਤਾਰੀਫ ਕਰੇ ਆਸਮਾਨ ਉਹਦੀ
ਜੰਮੇਗਾ ਉਹ ਕੁਆਰੀ ਤੋਂ
ਨਬੀਆਂ ਦਿੱਤੀ ਪਹਿਚਾਣ ਉਹਦੀ ।

2. ਸਾਰੇ ਫਰਿਸ਼ਤੇ ਗਾਉਂਦੇ ਨੇ
ਹੋਸੰਨਾ ਨਾਰੇ ਲਾਉਂਦੇ ਨੇ
ਰਾਜੇ ਵੀ ਝੁਕ ਜਾਂਦੇ ਨੇ
ਤਾਰੇ ਰਸਤਾ ਵਿਖਾਉਂਦੇ ਨੇ ।

3. ਏਹ ਹੈ ਯਿਸ਼ੂ ਦੀ ਕਹਾਣੀ
ਪੜ੍ਹ ਕੇ ਵੇਖੋ ਅੰਮ੍ਰਿਤ ਬਾਣੀ
ਜੱਗ ਤੇ ਆਇਆ ਰੱਬ ਦਾ ਬੇਟਾ
ਬਣ ਕੇ ਪਾਪੀ ਦਾ ਹਾਣੀ ।

Post a Comment