ਸਭਨਾਂ ਦੇ ਲਈ ਰਹਿਮ ਦਾ

 ਸਭਨਾਂ ਦੇ ਲਈ ਰਹਿਮ ਦਾ ਯਿਸ਼ੂ ਖੋਲਿਆ ਏ ਦਰਵਾਜ਼ਾ

ਹਰ ਇੱਕ ਨੂੰ ਉਹ ਵਾਜਾਂ ਮਾਰੇ ਦਰ ਮੇਰੇ ਤੇ ਆ ਜਾ

ਇਹ ਖੁਸ਼ਖਬਰੀ ਸਭ ਲੋਕਾਂ ਨੂੰ ਛੇਤੀ ਜਾ ਸੁਣਾਓ

ਬਰਕਤ ਯਿਸ਼ੂ ਦੀ ਝੋਲੀਆਂ -ਭਰ - ਭਰ ਜਾਉ



1 ਸ਼ਹਿਰ ਬਜਾਰਾਂ ਗਲੀਆਂ ਦੇ ਵਿੱਚ ਹੋਕਾ ਦੇ ਦਿੳ ਭਾਰਾ

ਰੱਬ ਨੇ ਵੱਡੀ ਦਾਅਵਤ ਕੀਤੀ ਆ ਕੇ ਲਉ ਨਜਾਰਾ

ਕਰੋ ਤਿਆਰੀ ਛੇਤੀ -ਛੇਤੀ, ਯਿਸ਼ੂ ਦੇ ਦਰ ਆਉ



2 ਆ ਗਈ ਏ ਹੁਣ ਸਾਡੇ ਅੰਦਰ ਖੁਸ਼ੀਆਂ ਭਰੀ ਹਜ਼ੂਰੀ

ਹਰ ਪਾਸੇ ਹੈ ਛਾਈ ਦੇਖੋ ਪਾਕ ਰੂਹ ਦੀ ਭਰਪੂਰੀ

ਆਪਣੇ ਰੱਬ ਦੀ ਮਹਿਮਾ ਦਾ ਕੋਈ, ਗੀਤ ਨਵਾਂ ਜਾ ਗਾਉ



3 ਰਲ ਮਿਲ ਕੇ ਸਭ ਕਰੋ ਬੰਦਗੀ, ਦਰ ਯਿਸ਼ ਤੇ ਆ ਕੇ

ਬੇਦਾਰੀ ਦੇ ਗੀਤ ਸੁਣਾਓ, ਸਾਜ ਅਵਾਜ ਮਿਲਾ ਕੇ,

ਗੀਤ, ਜ਼ਬੂਰ ਤੇ ਗਜ਼ਲਾਂ ਗਾਉਂਦੇ ਕਦਮੀਂ ਸ਼ੀਸ਼ ਝੁਕਾਓ

ਬਰਕਤ ਯਿਸ਼ੂ ਦੀ ਝੋਲੀਆਂ ਭਰ -2

Post a Comment